March 28, 2024 18:38:06

ਦਰਬਾਰੇ ਪੰਜਾਬ ਦੇ ਬੈਨਰ ਅਧੀਨ ਵੱਖ ਵੱਖ ਜਥੇਬੰਦੀਆ ਨੇ ਕਾਲੇ ਚੋਲੇ ਪਾਕੇ ਅਤੇ ਕੇਸਰੀ ਝੰਡਿਆਂ ਨਾਲ ਕੱਢਿਆ ਰੋਸ਼ ਮਾਰਚ

, | |

ਲੁਧਿਆਣਾ 13 ਅਗਸਤ ਅੱਜ ਦਰਬਾਰੇ ਪੰਜਾਬ ਦੇ ਬੈਨਰ ਅਧੀਨ, ਜਿਸਨੂ ਚਾਰ ਜਥੇਬੰਦੀਆ, ਯੂਨਾਇਟੇਡ ਅਕਾਲੀ ਦਲ,ਲੋਕ ਅਧਿਕਾਰ ਲਹਿਰ, ਵਪਾਰ ਅਤੇ ਉਦਜੋਗ ਮਹਾਂਸੰਘ ਅਤੇ ਪੰਜਾਬ ਬੁਹਜਨ ਸਮਾਜ ਪਾਰਟੀ ਨੇ ਜਥੇਬੰਦ ਕੀਤਾ। ਲੁਧਿਆਣਾ ਵਿਖੇ ਸਾਡੀਆ ਕੁਰਬਾਨੀਆਂ 80% - ਸਾਡੀ ਆਜ਼ਾਦੀ ਕਿੱਥੇ ਦੇ ਨਾਅਰੇ ਨਾਲ - ਵੱਡੀ ਭਾਰੀ ਗਿਣਤੀ ਵਿੱਚ ਪੰਜਾਬ ਭਰ ਤੋਂ ਆਏ ਵਰਕਰਾਂ ਨੇ ਰੋਸ ਪ੍ਰਗਟਾਇਆ। ਇੰਟਰਨੈਸ਼ਨਲ ਪੰਥਕ ਦਲ, ਕਿਰਤੀ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਪੰਥਕ ਸੇਵਾ ਲਹਿਰ, ਹਵਾਰਾ ਕਮੇਟੀ, ਸਿੱਖ ਸਟੂਡਂਟਸ ਫੈਡਰੇਸ਼ਨ ਜਥੇਬੰਦੀਆ ਦੇ ਵਿਸ਼ੇਸ਼ ਸਹਿਯੋਗ ਨਾਲ ਜਥੇਬੰਦ ਕੀਤਾ ਗਿਆ । ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀਆ ਰਿਹਾਈਆਂ, ਬਹਿਬਲ - ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੇ ਦੋਸ਼ੀਆ ਲਈ ਸਪੈਸ਼ਲ ਕੋਰਟਾਂ ਅਤੇ ਕੁਬਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਸਾਰੇ ਦੋਸ਼ੀਆ ਦੀ ਗਿਰਫਤਾਰੀ ਜਿੰਨਾ ਵਿੱਚ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਸਾਮਿਲ ਹਨ। ਪਾਕਿਸਤਾਨ ਨਾਲ ਖੁੱਲਾ ਵਪਾਰਿਕ ਲਾਗਾ, ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨਾਂ ਘੱਟੋ ਘੱਟ 3000 ਰੁਪੈ, ਮਨਰੇਗਾ ਨੂੰ ਕਿਸਾਨੀ ਨਾਲ ਜੋੜ ਕੇ ਮਿਹਨਤਾਨਾ 500 ਰੁਪਏ ਕਰਨਾ , ਸਾਫ਼ ਪਾਣੀ ਤੇ ਦਰਿਆਈ ਪਾਣੀਆਂ ਦੀ ਵੰਡ ਅੰਤਰਰਾਜੀ ਕਾਨੂੰਨਾਂ ਅਨੁਸਾਰ ਕਰਨਾ ਅਤੇ ਹੋਰ ਮੰਗਾਂ ਹੱਕੀ ਮੰਗਾਂ ਜਿਹੜੀਆ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਯਾਦ ਪੱਤਰ ਦਿੱਤੇ ਗਏ ਹਨ ਨੂੰ ਲਾਗੂ ਕਰਵਾਉਣ ਲਈ ਕਾਲੇ ਚੋਲੇ ਪਾਕੇ ਅਤੇ ਕੇਸਰੀ ਝੰਡਿਆਂ ਨਾਲ ਗੁਰੂ ਨਾਨਕ ਸਟੇਡੀਅਮ ਵੱਲੋਂ ਮਾਰਚ ਕੀਤਾ। ਜਿੱਥੇ ਭਗਵੰਤ ਸਿੰਘ ਮਾਨ ਨੇ 15 ਅਗਸਤ ਨੂੰ ਝੰਡਾ ਲਹਿਰਾਉਣਾ ਹੈ । ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਪੁਲਿਸ ਵੱਲੋਂ ਰੋਕਾਂ ਲਾਉਣ ਮਗਰੋਂ ਸੰਗਤਾਂ ਰੋਸ ਮਾਰਚ ਕਰਦਿਆਂ ਸਰਦਾਰ ਭਗਤ ਸਿੰਘ ਅਤੇ ਸਾਥੀਆਂ ਰਾਜਗੁਰੂ ,ਸੁਖਦੇਵ ਦੇ ਬੁੱਤਾਂ ਕੋਲ ਜਗਰਾਉਂ ਪੁਲ ਪੁੱਜ ਕੇ ਰੋਸ ਪ੍ਰਗਟਾਇਆ। ਦਲੀਪ ਸਿੰਘ ਚੱਕਰ, ਹਰਚੰਦ ਸਿੰਘ ਚੱਕਰ, ਰੁਪਿੰਦਰ ਸਿੰਘ ਤਲਵੰਡੀ, ਸਤਨਾਮ ਸਿੰਘ ਬਲੀਆਂ , ਤਰੁਣ ਜੈਨ ਬਾਵਾ , ਅੰਮ੍ਰਿਤਪਾਲ ਸਿੰਘ, ਕੈਪਟਨ ਕੁਲਵੰਤ ਸਿੰਘ, ਬੱਗਾ ਸਿੰਘ ਫਿਰੋਜਪਰ, ਜਸਵਿੰਦਰ ਸਿੰਘ ਈਸੜੂ, ਬਾਬਾ ਚਮਕੌਰ ਸਿੰਘ, ਜਸਬਿੰਦਰ ਸਿੰਘ ਘੋਲੀਆ, ਬੂਟਾ ਸਿੰਘ ਰਣਸੀਂਹ, ਬਾਬਾ ਪਰਦੀਪ ਸਿੰਘ ਚਾਂਦਪੁਰਾ, ਪਰਮਜੀਤ ਸਿੰਘ ਸਹੋਲੀ, ਲਖਵਿੰਦਰ ਸਿੰਘ ਫਿਰੋਜ਼ਪੁਰ, ਕਿਰਪਾ ਸਿੰਘ ਫਿਰੋਜ਼ਪੁਰ, ਸੱਜਣ ਸਿੰਘ, ਸੁਖਮੰਦਰ ਸਿੰਘ ਭਾਗਗੀਵਾਦਰ , ਸੁਖਜੀਤ ਸਿੰਘ ਡੱਲਾ, ਨਛੱਤਰ ਸਿੰਘ ਦਬੜੀਖਾਨਾ, ਬਾਬਾ ਗ਼ਰੀਬ ਦਾਸ, ਪ੍ਰਗਟ ਸਿੰਘ ਰਾਜੇਆਣਾ,ਗੁਰਲਾਲ ਸਿੰਘ, ਹਰਪ੍ਰੀਤ ਸਿੰਘ ਕੋਟਕਪੂਰਾ ਹਾਜਰ ਸਨ।

Under The Banner Of Darbar Punjab Various Organizations Marched In Ludhiana




WebHead

Trending News

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना के कारोबारियों ने यूपी सीएम योगी से मीटिंग कर दिया 235000 करोड के निवेश

कॉलेज रोड पर पुलिस ने पकड़ा हाई प्रोफाइल सेक्स रैकेट, 6 महिलाएं काबू

लुधियाना के यलो चिल्ली होटल के कमरा नंबर 206 में छापामारी, जुआ खेलते मालिक सहित

डीएमसी की नई मैनेजमेंट ने जारी किया फरमान, 1 जनवरी से डाक्टर घर पर नहीं कर सकेंग

About Us


Sahi Soch Sahi Khabar

Yashpal Sharma (Editor)

We are Social


Address


E News Punjab
EVERSHINE BUILDING MALL ROAD LUDHIANA-141001
Mobile: +91 9814200750
Email: enewspb@gmail.com

Copyright E News Punjab | 2023