March 28, 2024 15:41:47

ਆਪ ਜ਼ਿਲ੍ਹਾ ਟੀਮ ਨੇ ਹਲਕਾ ਪੂਰਬੀ ਵਿੱਚ ਤਿਆਰ ਹੋ ਰਹੇ ਮੁਹੱਲਾ ਕਲੀਨਿਕ ਦਾ ਲਿਆ ਜਾਇਜਾ

, | |

ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੀ ਟੀਮ ਨੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਦੀ ਅਗਵਾਈ ਵਿੱਚ ਅੱਜ ਹਲਕਾ ਪੂਰਬੀ ਵਿੱਚ ਬਣ ਰਹੇ ਮੈਟਰੋ ਰੋਡ ਤੇ ਕਾਰਪੋਰੇਸ਼ਨ ਜੋਨ ਬੀ ਦੇ ਸਹਿ ਦਫਤਰ ਅਤੇ ਫੋਕਲ ਪੁਆਇੰਟ ਬਿਜਲੀ ਬੋਰਡ ਦੇ ਦਫਤਰ ਵਿੱਚ ਬਣ ਰਹੇ ਮੁਹੱਲਾ ਕਲੀਨਿਕ ਦਾ ਟੀਮ ਦੇ ਸਮੇਤ ਜਾਇਜਾ ਲਿਆ| ਇਸ ਦੌਰਾਨ ਜ਼ਿਲ੍ਹਾ ਮੀਡਿਆ ਇੰਚਾਰਜ ਦੁਪਿੰਦਰ ਸਿੰਘ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਬੁਧੀਜੀਵੀ ਵਿੰਗ ਪ੍ਰਧਾਨ ਜਥੇਦਾਰ ਬਘੇਲ ਸਿੰਘ, ਦਿਹਾਤੀ ਐਸ ਸੀ ਵਿੰਗ ਪ੍ਰਧਾਨ ਰਣਜੀਤ ਸਿੰਘ ਲੱਕੀ, ਸਕੱਤਰ ਟ੍ਰੇਡ ਵਿੰਗ ਚੰਦਰ ਭਾਰਦਵਾਜ, ਬਲਾਕ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਬੀ ਸੀ ਵਿੰਗ ਰਮੇਸ਼ ਕੁਮਾਰ, ਪ੍ਰੀਤ ਇੰਦਰ ਸਿੰਘ, ਮਨਜੀਤ ਸਿੰਘ ਨੀਟਾ, ਗੁਰਮੇਲ ਸਿੰਘ ਅਤੇ ਹੋਰ ਵਲੰਟੀਅਰ ਸਾਥੀ ਹਾਜਿਰ ਰਹੇ| ਇਸ ਦੌਰਾਨ ਸੁਰੇਸ਼ ਗੋਇਲ ਜੀ ਨੇ ਮੁਹੱਲਾ ਕਲੀਨਿਕ ਤਿਆਰ ਕਰ ਰਹੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਸੰਬੰਧਿਤ ਪ੍ਰੋਜੈਕਟ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਇਹਨਾਂ ਮੁਹੱਲਾ ਕਲੀਨਿਕ ਨੂੰ ਜਲਦ ਤੋਂ ਜਲਦ ਸਮੇ ਤੇ ਪੂਰਾ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਕਿ ਪੰਜਾਬ ਦੇ ਮੁਖਮੰਤਰੀ ਭਗਵੰਤ ਸਿੰਘ ਮਾਨ ਜੀ ਵਲੋਂ ਜੋ ਪੰਜਾਬ ਦੀ ਜਨਤਾ ਨੂੰ 15 ਅਗਸਤ ਨੂੰ ਮੁਹੱਲਾ ਕਲੀਨਿਕ ਪੰਜਾਬ ਦੀ ਜਨਤਾ ਨੂੰ ਉੱਚ ਪੱਧਰੀ ਸਹਿਤ ਸਹੂਲਤਾਂ ਓਹਨਾ ਦੇ ਮੁਹੱਲੇ ਵਿੱਚ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਸਕੇ| ਇਸ ਦੌਰਾਨ ਦੁਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਹਲਕਾ ਪੂਰਬੀ ਅਤੇ ਕੇਂਦਰੀ ਵਿੱਚ ਦੋ ਦੋ, ਦੱਖਣੀ ਅਤੇ ਉਤਰੀ ਵਿੱਚ ਇੱਕ ਇੱਕ ਮੁਹੱਲਾ ਕਲੀਨਿਕ 15 ਅਗਸਤ ਨੂੰ ਖੋਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਹਨਾਂ ਵਿਚੋਂ ਹਲਕਾ ਪੂਰਬੀ ਦੇ ਵਿੱਚ ਬਣ ਰਹੇ ਦੋਨੋ ਮੁਹੱਲਾ ਕਲੀਨਿਕ ਦੇ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ|

The District Team Of Aap Inspected The Mohalla Clinic




WebHead

Trending News

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना के कारोबारियों ने यूपी सीएम योगी से मीटिंग कर दिया 235000 करोड के निवेश

कॉलेज रोड पर पुलिस ने पकड़ा हाई प्रोफाइल सेक्स रैकेट, 6 महिलाएं काबू

लुधियाना के यलो चिल्ली होटल के कमरा नंबर 206 में छापामारी, जुआ खेलते मालिक सहित

डीएमसी की नई मैनेजमेंट ने जारी किया फरमान, 1 जनवरी से डाक्टर घर पर नहीं कर सकेंग

About Us


Sahi Soch Sahi Khabar

Yashpal Sharma (Editor)

We are Social


Address


E News Punjab
EVERSHINE BUILDING MALL ROAD LUDHIANA-141001
Mobile: +91 9814200750
Email: enewspb@gmail.com

Copyright E News Punjab | 2023