April 18, 2024 07:00:43

ਹਲਕਾ ਦਾਖਾ ਦੇ ਪਿੰਡ ਜਾਂਗਪੁਰ -ਚ ਕਾਂਗਰਸ ਪਾਰਟੀ ਦਾ ਹੋਇਆ ਖਾਤਮਾ-, ਟਕਸਾਲੀ ਕਾਂਗਰਸੀ ਪ੍ਰੀਤਮ ਸਿੰਘ ਪਰਿਵਾਰ ਅਤੇ ਸਾਥੀਆਂ ਸਮੇਤ ਹੋਏ ਅਕਾਲੀ ਦਲ -ਚ ਸ਼ਾਮਲ

, | |

ਮੁੱਲਾਂਪੁਰ ਦਾਖਾ, 31ਜਨਵਰੀ ਵਿਧਾਨ ਸਭਾ ਹਲਕਾ ਦਾਖਾ ਦੇ ਪ੍ਰਸਿੱਧ ਪਿੰਡ ਜਾਂਗਪੁਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ, ਜਦੋਂ 1978 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਟਕਸਾਲੀ ਕਾਂਗਰਸੀ ਆਗੂ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਤਿਲਾਂਜਲੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ, ਸਗੋਂ ਟਕਸਾਲੀ ਆਗੂ ਪ੍ਰੀਤਮ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਿੰਡ ਜਾਂਗਪੁਰ ਵਿੱਚੋਂ ਕਾਂਗਰਸ ਪਾਰਟੀ ਦਾ ਇੱਕ ਤਰ੍ਹਾਂ ਖਾਤਮਾ ਹੀ ਹੋ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤਮ ਸਿੰਘ ਨੇ ਆਖਿਆ ਕਿ ਉਹ 1978 ਤੋਂ ਕਾਂਗਰਸੀ ਪਾਰਟੀ ਨਾਲ ਜੁੜੇ ਹੋਏ ਹਨ, ਜਿਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਲਈ ਸਖ਼ਤ ਮਿਹਨਤ ਕੀਤੀ, ਬਲਕਿ ਪਿੰਡ ਦੇ ਸਰਪੰਚ, ਆਜ਼ਾਦ ਚੀਮਾ ਕਲੱਬ ਜਾਂਗਪੁਰ ਦੇ 18 ਸਾਲ ਪ੍ਰਧਾਨ ਰਹੇ ਅਤੇ ਸਮੇਂ ਸਮੇਂ ਤੇ ਕਾਂਗਰਸ ਪਾਰਟੀ ਦੇ ਵੱਖ ਵੱਖ ਸੂਬਿਆਂ -ਤੇ ਸੇਵਾ ਕੀਤੀ ਪ੍ਰੰਤੂ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਪਣੇ ਕੁਝ ਚਹੇਤਿਆਂ ਰਾਹੀਂ ਉਸ ਦੀ ਘਰ ਉੱਪਰ ਨਜਾਇਜ਼ ਕਬਜ਼ਾ ਕਰਵਾਇਆ, ਬਲਕਿ ਉਸ ਨੂੰ ਇਨਸਾਫ ਦਿਵਾਉਣ ਦੀ ਬਜਾਏ ਤੰਗ ਪ੍ਰੇਸ਼ਾਨ ਕੀਤਾ ਗਿਆ, ਸਗੋਂ ਇਸ ਮੁਸ਼ਕਿਲ ਦੀ ਘੜੀ ਵਿੱਚ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਨ੍ਹਾਂ ਦੀ ਪੁੱਤਰਾਂ ਵਾਂਗ ਮਦਦ ਕੀਤੀ ਅਤੇ ਔਖੇ ਸਮੇਂ ਵਿਚੋਂ ਬਾਹਰ ਕੱਢਿਆ। ਉਨ੍ਹਾਂ ਆਖਿਆ ਕਿ ਹਲਕਾ ਇੰਚਾਰਜ ਕੈਪਟਨ ਸੰਧੂ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਹੀ ਉਨ੍ਹਾਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡਿਆ ਹੈ, ਬਲਕਿ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਇਸ ਹਲਕਾ ਇੰਚਾਰਜ ਦੀਆਂ ਜਿਆਦਤੀਆਂ ਅਤੇ ਧੱਕੇਸ਼ਾਹੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਵਾਂਗਾ ਕਿ ਜਿਹੜਾ ਹਲਕਾ ਇੰਚਾਰਜ ਆਪਣੀ ਪਾਰਟੀ ਦੇ ਪੁਰਾਣੇ ਵਫ਼ਾਦਾਰ ਆਗੂ ਨਾਲ ਧੱਕੇਸ਼ਾਹੀ ਅਤੇ ਜ਼ਿਆਦਤੀ ਕਰ ਸਕਦਾ ਹੈ ਆਮ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਪ੍ਰੀਤਮ ਸਿੰਘ ਜਾਂਗਪੁਰ, ਹਰਜੀਤ ਕੌਰ ਪਤਨੀ ਪ੍ਰੀਤਮ ਸਿੰਘ, ਸੁਖਜੀਵਨ ਸਿੰਘ, ਭਵਨਜੋਤ ਸਿੰਘ, ਰਾਜਵੀਰ ਸਿੰਘ, ਰੁਪਿੰਦਰ ਸਿੰਘ, ਅਮਨਦੀਪ ਸਿੰਘ ਸੱਗੂ, ਨਵਜੋਤ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਮਨਜੀਤ ਸਿੰਘ, ਕਮਲਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਸਿੰਘ, ਰਣਵੀਰ ਸਿੰਘ, ਹਰਜੀਤ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਆਦਿ ਨੂੰ ਵਿਧਾਇਕ ਇਆਲੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਇਆਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਸਰਕਾਰ ਦੌਰਾਨ ਖਾਸਕਰ ਇਨ੍ਹਾਂ ਢਾਈ ਸਾਲਾਂ ਵਿੱਚ ਹਲਕਾ ਦਾਖਾ ਅੰਦਰ ਰੱਜ ਕੇ ਧੱਕੇਸ਼ਾਹੀ ਕੀਤੀ ਗਈ ਹੈ। ਜਿਸ ਦੌਰਾਨ ਹਲਕਾ ਇੰਚਾਰਜ ਵੱਲੋਂ ਜਿੱਥੇ ਵਿਰੋਧੀ ਧਿਰਾਂ ਦੇ ਆਗੂਆਂ, ਪੰਚਾਂ-ਸਰਪੰਚਾਂ ਨਾਲ ਸ਼ਰ੍ਹੇਆਮ ਜ਼ਿਆਦਤੀਆਂ ਕੀਤੀਆਂ ਗਈਆਂ ਹਨ, ਸਗੋਂ ਟਕਸਾਲੀ ਕਾਂਗਰਸੀ ਆਗੂਆਂ ਨੂੰ ਵੀ ਬਖ਼ਸ਼ਿਆ। ਜਿਸ ਦੀ ਤਾਜ਼ਾ ਉਦਾਹਰਨ ਪਿੰਡ ਜਾਂਗਪੁਰ ਵਿਖੇ ਪੁਰਾਣੇ ਕੱਟੜ ਕਾਂਗਰਸੀ ਆਗੂ ਪ੍ਰੀਤਮ ਸਿੰਘ ਦੇ ਪਰਵਾਰ ਨਾਲ ਹੋਈ ਧੱਕੇਸ਼ਾਹੀ ਤੋਂ ਮਿਲਦੀ ਹੈ। ਉਨ੍ਹਾਂ ਆਖਿਆ ਕਿ ਹਲਕਾ ਦਾਖਾ ਦੇ ਲੋਕਾਂ ਕੋਲ ਇਨ੍ਹਾਂ ਧੱਕੇਸ਼ਾਹੀਆਂ ਤੇ ਜ਼ਿਆਦਤੀਆਂ ਦਾ ਬਦਲਾ ਲੈਣ ਦਾ ਇਹ ਵਿਧਾਨ ਸਭਾ ਚੋਣਾਂ ਸਹੀ ਮੌਕਾ ਹਨ। ਜਿਸ ਦੌਰਾਨ ਉਹ ਆਪਣੇ ਸੰਵਿਧਾਨਕ ਹੱਕ ਵੋਟ ਦਾ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਲੋਕ ਵਿਰੋਧੀ ਆਗੂਆਂ ਨੂੰ ਕਰਾਰੀ ਮਾਤ ਦੇਣ।ਇਸ ਮੌਕੇ ਪ੍ਰਿੰਸੀਪਲ ਟਹਿਲ ਸਿੰਘ, ਜਥੇਦਾਰ ਬਲਵੀਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਯੂਥ ਆਗੂ ਗੁਰਚਰਨ ਸਿੰਘ ਚੀਮਾ, ਮਹਿੰਦਰ ਸਿੰਘ ਪੰਚ, ਹਰਕੇਵਲ ਸਿੰਘ ਸਾਬਕਾ ਪੰਚ, ਬਲਵੰਤ ਸਿੰਘ, ਹਰਸ਼ਰਨਪਾਲ ਸਿੰਘ, ਗੁਰਚਰਨ ਸਿੰਘ ਸਾਬਕਾ ਪੰਚ, ਭਗਵੰਤ ਸਿੰਘ ਪੰਚ, ਪ੍ਰਧਾਨ ਗੁਰਤੇਜ ਸਿੰਘ, ਸਾਬਕਾ ਪੰਚ ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਗੁਰਸੇਵਕ ਸਿੰਘ, ਜੱਸਾ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਸਤਵੀਰ ਸਿੰਘ, ਬਹਾਦਰ ਸਿੰਘ, ਗੋਰਾ ਚੀਮਾ, ਜਸਪਾਲ ਸਿੰਘ ਲੱਕੀ, ਅਮਰਜੀਤ ਸਿੰਘ ਕੌਰ, ਗੁਰਮੀਤ ਕੌਰ, ਅੰਮ੍ਰਿਤਪਾਲ ਕੌਰ, ਬਲਜਿੰਦਰ ਕੌਰ ਸਾਬਕਾ ਪੰਚ, ਸੁਖਜੀਤ ਕੌਰ ਆਦਿ ਹਾਜ਼ਰ ਸਨ।

The Congress Party Came To An End In Jangpur Village Of Assembly Dakha




WebHead

Trending News

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना के कारोबारियों ने यूपी सीएम योगी से मीटिंग कर दिया 235000 करोड के निवेश

कॉलेज रोड पर पुलिस ने पकड़ा हाई प्रोफाइल सेक्स रैकेट, 6 महिलाएं काबू

लुधियाना के यलो चिल्ली होटल के कमरा नंबर 206 में छापामारी, जुआ खेलते मालिक सहित

डीएमसी की नई मैनेजमेंट ने जारी किया फरमान, 1 जनवरी से डाक्टर घर पर नहीं कर सकेंग

About Us


Sahi Soch Sahi Khabar

Yashpal Sharma (Editor)

We are Social


Address


E News Punjab
EVERSHINE BUILDING MALL ROAD LUDHIANA-141001
Mobile: +91 9814200750
Email: enewspb@gmail.com

Copyright E News Punjab | 2023