ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਮਿਲਣ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਸੰਜੀਵ ਏਕਵਲਯ

Oct 10, 2020 / /


ਲੁਧਿਆਣਾ 10 ਅਕਤੂਬਰ
ਯੂ. ਪੀ. ਦੇ ਹਾਥਰਸ ਖਿਲਾਫ਼ ਵਿਖੇ ਦਲਿਤ ਸਮਾਜ ਦੀ ਬੇਟੀ ਨਾਲ ਵਾਪਰੀ ਮੰਦਭਾਗੀ ਘਟਨਾਂ ਦੇ ਖਿਲਾਫ਼ ਦਲਿਤ ਸਮਾਜ ਦੀਆਂ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਉਤੇ ਅੱਜ ਡਾ. ਅੰਬੇਡਕਰ ਦਲਿਤ ਵਿਕਾਸ ਮੰਚ. ਰਜਿ. ਪੰਜਾਬ ਦੇ ਪ੍ਰਧਾਨ ਸੰਜੀਵ ਏਕਵਲਯ ਦੀ ਅਗਵਾਈ ਵਿਚ ਸਥਾਨਕ ਹੈਬੋਵਾਲ ਚੌਂਕ ਤੋਂ ਘੰਟਾ ਘਰ ਚੌਕ ਦੌਰਾਨ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਸਮੂਹ ਦੁਕਾਨਦਾਰਾਂ ਨੂੰ ਆਪਣੀਆ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਤੇ ਜਿਨ•ਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬਿਨ•ਾਂ ਕਹੇ ਤੇ ਬੰਦ ਕੀਤੀਆਂ ਉਨ•ਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੰਜੀਵ ਏਕਲਵਯ ਨੇ ਕਿਹਾ ਕਿ ਇਹ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਇਸ ਦੇਸ਼ ਵਿਚ ਗਾਂ, ਕੁੱਤੇ, ਹਾਥੀ ਤੇ ਬਾਕੀ ਜਾਨਵਰਾਂ ਦੀ ਮੌਤ ਤੇ ਸਮੂਹ ਜਥੇਬੰਦੀਆਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਬਹੁਤ ਰੌਲਾ ਪਾਇਆ ਜਾਂਦਾ ਹੈ ਪ੍ਰੰਤੂ ਜਦੋਂ ਦਲਿਤ ਸਮਾਜ ਦੀ ਬੇਟੀ ਨੂੰ ਯੂ. ਪੀ. ਦੇ ਹਾਥਰਸ ਵਿਖੇ ਗੈਗਰੇਪ ਕਰਨ ਤੋਂ ਬਾਅਦ ਉਸਦੀ ਜੀਭ ਕੱਟ ਕੇ, ਰੀੜ ਦੀ ਹੱਡੀ ਤੋੜ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਇਨ•ਾਂ ਵਿਚੋਂ ਕੋਈ ਵੀ ਰੌਲਾ ਨਹੀਂ ਪਾਉਦਾ ਹੈ। ਉਨ•ਾਂ ਕਿਹਾ ਕਿ ਇਹ ਸਭ ਭਾਜਪਾ ਦੇ ਰਾਮ ਰਾਜ ਦੀ ਕਾਰਗੁਜ਼ਾਰੀ ਹੈ ਜਿਸ ਵਿਚ ਦਲਿਤ ਸਮਾਜ ਦੇ ਤਸੱਦਦ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਯੂ. ਪੀ ਦੀ ਯੋਗੀ ਸਰਕਾਰ ਤੇ ਪ੍ਰਸ਼ਾਸ਼ਨ ਉਕਤ ਘਟਨਾ ਦੇ ਦੋਸ਼ੀਆਂ ਨੂੰ ਬਚਾਉਣ ਲਈ ਤੇ ਸਾਰੇ ਸਬੂਤ ਮਿਟਾਉਣ ਲਈ ਰਾਤ ਦੇ 2.30 ਵਜੇ ਉਸ ਲੜਕੀ ਦੇ ਪਰਿਵਾਰ ਤੋਂ ਪੁੱਛੇ ਬਿਨ•ਾਂ ਉਸਦਾ ਸੰਸਕਾਰ ਦਿੰਦਾ ਹੈ। ਇਹ ਕਿਥੋਂ ਤੱਕ ਜਾਇਜ ਹੈ। ਉਨ•ਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਭਾਰਤ ਦੇ ਸਿਰ ਦੁਨੀਆਂ ਸਾਹਮਣੇ ਝੁੱਕ ਜਾਂਦਾ ਹੈ। ਉਨ•ਾਂ ਕਿਹਾ ਕਿ ਮੰਗ ਕੀਤੀ ਕਿ ਦੋਸ਼ੀਆਂ ਨੂੰ ਫ਼ਾਂਸੀ ਸਜ਼ਾ ਦਿੱਤੀ ਜਾਵੇ ਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਦੋਂ ਤੱਕ ਦਲਿਤ ਸਮਾਜ ਵਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੂਰਜ ਸੋਦਾ, ਰਾਜ ਕੁਮਾਰ ਭੂੰਬਕ, ਕੁਲਦੀਪ ਨੇਘੀ, ਬੰਟਾ ਲੰਮਾ, ਵੀਸ਼ੂ ਕੁਮਾਰ, ਰਾਜਾਗਿਰੀ, ਮਨੀਸ਼ ਕੁਮਾਰ, ਵਿਜੇ ਕੁਮਾਰ, ਰਾਹੁਲ ਗਿੱਲ, ਨਿਖਿਲ ਕੁਮਾਰ, ਸੁਭਮ ਕਲਿਆਣਾ, ਰੋਕੀ ਕੰਡਿਆਰਾ ਆਦਿਅ ਹਾਜ਼ਰ ਸਨ।


Send Your Views

Comments


eNews Latest Videos


Related News